ਅਵਤਾਰ ਖੰਡਾ ਦੇ ਪਰਿਵਾਰ ਦਾ ਵੀਜ਼ਾ ਰੱਦ ਹੋਣ ਦਾ ਭੱਖਿਆ ਮਾਮਲਾ, SGPC ਨੇ ਕੀਤਾ ਵਿਰੋਧ |OneIndia Punjabi

2023-07-31 0

ਖਾਲਿਸਤਾਨੀ ਸਮਰੱਥਕ ਅਵਤਾਰ ਸਿੰਘ ਖੰਡਾ ਦੀ ਭੈਣ ਤੇ ਮਾਤਾ ਦੇ ਵੀਜ਼ਾ ਰੱਦ ਹੋਣ ਦਾ ਮਾਮਲਾ ਭੱਖ ਗਿਆ ਹੈ | ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਨੇ ਇਸ ਦਾ ਵਿਰੋਧ ਕੀਤਾ ਹੈ | ਦਸਦਈਏ ਕਿ ਅਵਤਾਰ ਸਿੰਘ ਖੰਡਾ ਦੀ ਪਿੱਛਲੇ ਦਿਨੀਂ ਲੰਡਨ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਮਾਤਾ ਤੇ ਭੈਣ ਅਵਤਾਰ ਸਿੰਘ ਖੰਡਾ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣਾ ਚਾਹੁੰਦੇ ਸਨ ਪਰ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ | ਜਿਸ ਦਾ SGPC ਵਲੋਂ ਵਿਰੁੱਧ ਕੀਤਾ ਜਾ ਰਿਹਾ ਹੈ | ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਖੰਡਾ ਦੇ ਪਰਿਵਾਰ ਨੂੰ ਵੀਜ਼ਾ ਨਾ ਦੇਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ |
.
Avtar Khanda's family's visa cancellation, SGPC protested.
.
.
.
#AvtarSinghKhanda #SGPC #JathedarRaghbirSingh